Question from a satsanggi:
Many people are giving their own interpretations to suit their own agendas when discussing this particular Shabad.
Would appreciate your views Bhai Manjeet Ji.

Bhai Manjeet’s response:
I have read an article written by one Professor Sukhwinder Singh Dadehar. The original article is in Gurmukhi. There is a translation into English by an unknown person. (Both articles are appended below).
I have been requested by many Sikhs to share my views on the accuracy or otherwise of the views by the learned Professor.
The learned Professor quotes a few Shabads and expresses his views about “antt kaal” in Bhagat Trilochan Ji’s Shabad found at Ang 526, Raag Gujri (SGGS Ji).
The professor also says that we should only look for Gurbani explanations from within Gurbani itself. He then states that “marna” in Gurbani is of three types:
- Physical death.
- Spiritual death when one breaks away from Gurmat,
- Death from maya and vikaars – this death is attained through living Gurbani.
He then goes on to quote the rahao verse of Bhagat Ji’s Shabad “Ari bhayee gobind naam mat veesrai”.
In interpreting this Shabad the learned Professor argues that “antt kaal” does not mean physical death but rather spiritual death i.e becoming broken from Gurbani and becoming victims of ‘vikaars/maya’. His argument is that “antt kaal jo lachhmi simrai” is to be translated as dying a spiritual death under the influence of ‘lachhmi’ i.e money/greed.
His view is that “Gurbani states such a person is equivalent to a snake and doesn’t hesitate to attack family, friends nor colleagues…”.
With respect, I do not agree with the views of the learned Professor relating to “antt kaal”.
It is true that Gurbani says it is a spiritual death if one forgets Naam, and Guru Nanak Dev Ji’s famous Shabad “aakha jeeva visray mar jao” (ਆਖਾਜੀਵਾਵਿਸਰੈ ਮਰਿ ਜਾਉ ॥) (SGGS Ang 9) speaks of such a death.
Guru Arjun Dev Ji tells us that evil, distressful times come upon us when we forget the Lord. “Ek ghari na miltay ta kaljug hota..”
(ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥) (SGGS Ang 96).
But Gurbani also tells us that if we end our lives without merging into God, there is terrible lekha to be given by the jeev.
As one’s life breaths are depleting, at the final moments what you think about will determine the next joon you will have to endure.
At Ang 242 we are told..”Jit lago man baasna antt saee pragatanee” (ਜਿਤੁ ਲਾਗੋ ਮਨੁ ਬਾਸਨਾ ਅੰਤਿ ਸਾਈ ਪ੍ਰਗਟਾਨੀ ॥੬॥)
(The desire to which the mind is attached becomes manifest in the final moments).
At Ang 74, we have Guru Nanak Dev Ji’s Pahire Bani. Guru Ji speaks of man’s wasted life from the womb till the fourth Pahir, the final quarter of his life. In this chautha Pahir the Harvester has come to cut the harvest. “Laavi aaya khet.” This is about physical death, not spiritual death.
Guru Ji says “Jhutha ruddan hova dovaley khin meh bhaia paraia.” (ਝੂਠਾ ਰੁਦਨੁ ਹੋਆ ਦੋੁਆਲੈ ਖਿਨ ਮਹਿ ਭਇਆ ਪਰਾਇਆ ॥)
And the next line tells us “saee vastt prapat hoi jis sio laaya het.” (ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ ॥)
(You obtain what you have been attached to).
What you have been attached to in your life will manifest at the very last moments.
That is what Bhagat Trilochan Ji is speaking about when he says
“antt kaal jo lachhmi simray aisi chinta meh je mare ; sarap joon val val autray.”
(ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥)
(At the very last moment, one who thinks of wealth and dies in such thoughts: shall be reincarnated over and over again in the life of serpents).
Bhagat Ji uses the word “chinta” to mean final thoughts of final anxiety. These thoughts are driven by God- the Karta Purakh, the real Doer. Thus, Guru Amardas Ji says at Ang 1376.
“Chinta bhi aap karaesee achint bhi aape deh” (ਚਿੰਤਾ ਭਿ ਆਪਿ ਕਰਾਇਸੀ ਅਚਿੰਤੁ ਭਿ ਆਪੇ ਦੇਇ ॥)
(God Himself makes the mortals anxious – putting certain thoughts in their minds – and He Himself takes the anxiety away).
So, God’s system (Hukam) is Perfect. If one has spent his entire life in evil, he will be unable to have Naam in his thoughts at the final moments.
(Of course if God wishes to grant His grace and save someone that is entirely in His discretion. We cannot express anything about why He chooses to exercise His grace in any particular situation.
“Bandh khalasi bhanay hoye : hor aakh na sakey koi” (Japji – Ang 5). (ਬੰਦਿ ਖਲਾਸੀ ਭਾਣੈ ਹੋਇ ॥ ਹੋਰੁ ਆਖਿ ਨ ਸਕੈ ਕੋਇ ॥)
Bhagat Kabir Ji at Ang 1159 tells us “Avay antt na bhajeya jaiye” (ਆਵੈ ਅੰਤੁ ਨ ਭਜਿਆ ਜਾਈ ॥)
( in the final moments you will be unable to meditate upon Him).
Now, lets look at how this Shabad has been interpreted over the years.
In the “Encylopaedia of Sikh Religion and Culture” by Ramesh Chandra Dogra and Dr Gobind Singh Mansukhani (Vikas Publishing House – 1996), under the heading “Antt Kaal” the following note is found.
“Antt Kaal” means the few moments before a person’s death. A person feeling the approach of death thinks of many things; his wife, children, wealth and home which he will leave shortly and then begins to worry about them and after a while he is no more. Bhagat Trilochan Ji realised the importance of these moments preceding death and advised his associates that this short time could be better utilised by remembrance of God or meditation on the Holy Name.”
In a note on Bhagat Ji’s Shabad the learned authors of Shabad Arth issued by SPGC say “Hari nu chadh ke horna padartha da simran karde jivan bitanday han, oh apne apne baney subhao anusaar agla janam paunaday han : par jo Hari nu simarday han oh avagaun mita ke Hari naal ek mik ho jaande han.”
(Those who forsake the Lord and who think of worldy things and spend their lives thus acquire a frame of mind where their focus will determine the next life form they will take. Those who pray to God merge into Him and cut the cycle of transmigration).
In the Guru Granth Sahib Kosh by Bhai Vir Singh Ji at page 22 the meaning of “antt kaal” is given as “antt samay: maran samay ” and Bhagat Ji’s Shabad (526), is given as a reference.
Professor Sahib Singh in his Tika on Bhagat Bani says this:
“Jo manukh maran vele’ dhan padarth chetay karda hai te is soch vich hi mar jaanda hai oh morh morh sap di joon penda hai”
(the mortal who thinks of his wordly possessions and dies in such anxiety is reincarnated again and again as a snake.
Bhai Harbans Singh, Bhai Manmohan Singh, Dr Taran Singh, Dr Gopal Singh also share similar views.
Macauliffe in a note to this Shabad says.. “Last thought’s determine man’s future state.”
My respectful view is that Bhagat Ji’s Shabad speaks about man’s final moments. His earlier life focus would determine his final thoughts. That would lead to certain joona.
Bhagat Ji has given some examples of worldly final thoughts. He does not say these are the only final thoughts and the only joona since His Hukam is infinte “apaar”.
But in the final moments if these thoughts manifest themselves then you would certainly be in those joona. The Shabad speaks of physical death.
Gurfateh.
Manjeet Singh
November 2nd, 2017
———————————————————————————————–
Article written by Professor Sukhwinder Singh Dadehar
ਅੰਤਿ ਕਾਲਿ ਜੋ ਲਛਮੀ ਸਿਮਰੈ
ਪ੍ਰੋ: ਸੁਖਵਿੰਦਰ ਸਿੰਘ ਦਦੇਹਰ
੯੮੫੫੫-੯੮੮੫੫
ਗੂਜਰੀ॥
ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
ਸਰਪ ਜੋਨਿ ਵਲਿ ਵਲਿ ਅਉਤਰੈ॥ ੧॥
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ॥ ਰਹਾਉ॥
ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
ਬੇਸਵਾ ਜੋਨਿ ਵਲਿ ਵਲਿ ਅਉਤਰੈ॥ ੨॥
ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
ਸੂਕਰ ਜੋਨਿ ਵਲਿ ਵਲਿ ਅਉਤਰੈ॥ ੩॥
ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
ਪ੍ਰੇਤ ਜੋਨਿ ਵਲਿ ਵਲਿ ਅਉਤਰੈ॥ ੪॥
ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥ ੫॥ ੨॥ ……………… (ਪੰਨਾ ੫੨੬)
ਇਹੋ ਜਿਹੇ ਕਈ ਸ਼ਬਦ ਗੁਰਬਾਣੀ ਵਿੱਚ ਮੌਜੂਦ ਹਨ ਜਿੰਨਾਂ ਦੀ ਵੀਚਾਰ ਗੁਰਮਤਿ ਦੇ ਸਿਧਾਂਤਾਂ ਤੋਂ ਪਾਸੇ ਹਟ ਕੇ ਕੀਤੀ ਜਾਂਦੀ ਹੈ। ਗੁਰਬਾਣੀ ਦੇ ਸਿਧਾਂਤ ਦ੍ਰਿੜ ਕਰਨ ਕਰਵਾਉਣ ਲਈ ਸਭ ਤੋਂ ਪਹਿਲਾਂ ਇਹ ਲਾਜਮੀ ਬਨਣਾ ਚਾਹੀਦਾ ਹੈ ਕਿ ਗੁਰਬਾਣੀ ਦੀ ਸਿਧਾਂਤ ਵਿਆਖਿਆ ਗੁਰਬਾਣੀ ਵਿੱਚੋਂ ਹੀ ਹੋਵੇ। ਇਸ ਤੋਂ ਬਾਅਦ ਪ੍ਰੋੜਤਾ ਲਈ ਕੋਈ ਭਾਈ ਗੁਰਦਾਸ ਜੀ ਦਾ ਪ੍ਰਮਾਣ ਦਿਤਾ ਜਾ ਸਕਦਾ ਹੈ ਹੋਰ ਗੁਰਬਾਣੀ ਤੋਂ ਉਤੇ ਕੁੱਝ ਨਹੀਂ ਹੈ। ਬਖੇੜਾ ਉਦੋਂ ਖੜਾ ਹੋ ਜਾਂਦਾ ਹੈ ਜਦੋਂ ਗੁਰਬਾਣੀ ਦੀ ਵਿਆਖਿਆ ਅਸੀਂ ਬਾਹਰੋਂ ਆਸਰਾ ਲੈ ਕੈ ਕਰਨ ਦਾ ਯਤਨ ਕਰਦੇ ਹਾਂ। ਗੁਰਬਾਣੀ ਵਿੱਚ ਐਸਾ ਵੀ ਕੁੱਝ ਨਹੀਂ ਜੋ ਗੁਰਬਾਣੀ ਦੇ ਸਿਧਾਂਤਾਂ ਦੇ ਵਿਰੁੱਧ ਜਾਂਦਾ ਹੋਵੇ। ਸਾਰੀ ਗੁਰਬਾਣੀ ਦਾ ਸਿਧਾਂਤ ਇੱਕ ਸਾਰ ਹੈ ਭਾਂਵੇ ਬਾਬਾ ਫਰੀਦ ਜੀ ਦੀ ਬਾਣੀ ਹੋਵੇ ਤੇ ਭਾਂਵੇ ਸਭ ਤੋਂ ਮਗਰੋਂ ਰਚੀ ਬਾਣੀ ਗੁਰੁ ਤੇਗ ਬਹਾਦੁਰ ਜੀ ਦੀ ਹੋਵੇ। ਸੋ ਉਪਰੋਕਤ ਸ਼ਬਦ ਦੀ ਵੀਚਾਰ ਗੁਰਬਾਣੀ ਮੁਤਾਬਿਕ ਹੀ ਕਰਨੀ ਬਣਦੀ ਹੈ ਨਾ ਕਿ ਮਿਥਾਂ ਦੇ ਅਧਾਰਿਤ। ਆਓ ਪਹਿਲਾਂ ਗੁਰਬਾਣੀ ਵਿੱਚ ਮਰਨਾ ਕੀ ਹੈ ਅਤੇ ਕਿੰਨੇ ਪ੍ਰਕਾਰ ਦਾ ਹੈ ਦੇਖਦੇ ਹਾਂ:-
੧. ਸਰੀਰਕ (ਜੋ ਕੋਈ ਬਦਲ ਜਾਂ ਰੋਕ ਨਹੀਂ ਸਕਦਾ ਇੱਕ ਅਟੱਲ ਨਿਯਮ)
੨. ਸ਼ਬਦ ਗੁਰੂ ਤੋਂ ਵੇਮੁਖ ਹੋ ਜ਼ਮੀਰ ਦੀ ਮੌਤ ਮਰਨਾ (ਇਸ ਮੌਤ ਤੋਂ ਬਚਿਆ ਜਾ ਸਕਦਾ ਹੈ ਗੁਰੁ ਅਨੁਸਾਰ ਤੁਰ ਕੇ)
੩. ਵਿਕਾਰਾਂ ਵੱਲੋਂ ਮਾਇਆ ਮੋਹ ਵੱਲੋਂ ਮਰਨਾ (ਇਹ ਮਰਨਾ ਸ਼ਬਦ ਦੁਆਰਾ ਹੁੰਦਾ ਹੈ)
ਹੁਣ ਕ੍ਰਮਵਾਰ ਗੁਰਬਾਣੀ ਦੇ ਪ੍ਰਮਾਣ ਅਨੁਸਾਰ:-
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ॥
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ॥ ੫੨॥ ……………. . (ਪੰਨਾ ੧੪੨੯)
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥
ਨਾਨਕ ਅਵਰੁ ਨ ਜੀਵੈ ਕੋਇ॥ …………………………………. (ਪੰਨਾ ੧੪੨)
ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ॥
ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ॥ ੩॥ ……………………. . (ਪੰਨਾ ੬੦੪)
ਹੁਣ ਜਦੋਂ ਇਹ ਸ਼ਪਸ਼ਟ ਹੈ ਕਿ ਸਰੀਰਕ ਮੌਤ ਤੋਂ ਨਹੀਂ ਬਚਿਆ ਜਾ ਸਕਦਾ ਭਾਂਵੇ ਕੋਈ ਕਿੰਨਾ ਵੀ ਰੱਬ ਦਾ ਰੂਪ ਅਖਵਾਵੇ। ਦੂਜੇ ਪਾਸੇ ਗੁਰੁ ਉਪਦੇਸ ਦੇ ਉਲਟ ਚਲਿਆਂ ਬੰਦੇ ਦੀ ਜ਼ਮੀਰ ਮਰ ਜਾਂਦੀ ਹੈ। ਸਰੀਰ ਬਸ ਤੁਰਦੀ ਫਿਰਦੀ ਲਾਸ਼ ਹੀ ਰਹਿ ਜਾਂਦਾ ਹੈ। ਇਸੇ ਤਰ੍ਹਾਂ ਜੇ ਬੁਰਾਈਆਂ ਅਉਗਣਾ ਤੋਂ ਤੋਬਾ ਕਰ ਕੇ ਗੁਰੁ ਸ਼ਬਦ ਮੁਤਾਬਿਕ ਚਲਣਾ ਸ਼ੁਰੂ ਕਰ ਦੇਈਏ ਤਾਂ ਵਿਕਰਾਂ ਬੁਰਾਂਈਆਂ ਵਲੋਂ ਸੌਖਿਆਂ ਹੀ ਬਚ ਜਾਈਦਾ ਹੈ। ਐਸੇ ਗੁਰੁ ਸਿਧਾਂਤ ਹੁੰਦਿਆਂ ਹੋਇਆਂ ਸਾਨੂੰ ਇਹ ਭੁਲੇਖਾ ਰਹਿਣਾ ਹੀ ਨਹੀਂ ਚਾਹੀਦਾ ਕਿ ਇਸ ਸਰੀਰ ਦੇ ਮਰਨ ਤੋਂ ਬਾਅਦ ਫਿਰ ਹੋਰ ਕਿਸੇ ਜੂਨ ਵਿੱਚ ਪੈਣਾ ਹੈ ਕਿਉਂਕਿ ਇਨਸਾਨੀਅਤ ਵਲੋਂ ਮਰਿਆ ਹੋਇਆ ਬੰਦਾ ਗੁਣਹੀਣ ਬੰਦਾ, ਬੰਦਾ ਆਖਿਆ ਹੀ ਨਹੀਂ ਜਾ ਸਕਦਾ ਉਹ ਤਾਂ
ਕਰਤੂਤਿ ਪਸੂ ਕੀ ਮਾਨਸ ਜਾਤਿ॥
ਲੋਕ ਪਚਾਰਾ ਕਰੈ ਦਿਨੁ ਰਾਤਿ॥ ……………………… (ਪੰਨਾ ੨੬੭)
ਅਤੇ
ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ॥
ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ॥ …………………………. (ਪੰਨਾ ੨੫੩)
ਰੋਜ਼ ਗੁਰਬਾਣੀ ਦਾ ਪਾਠ ਕਰਦਿਆਂ ਪੜਦੇ ਹਾਂ
ਆਖਾ ਜੀਵਾ ਵਿਸਰੈ ਮਰਿ ਜਾਉ॥
ਆਖਣਿ ਅਉਖਾ ਸਾਚਾ ਨਾਉ॥ ………………………………. . (ਪੰਨਾ ੯)
ਹੇ ਰੱਬ ਜੀ! ਜਦੋਂ ਮੈਂ ਤੇਰੀ ਸਿਫਤ ਸਾਲਾਹ ਆਖਦਾ ਹਾਂ ਭਾਵ ਕਮਾਉਂਦਾ ਹਾਂ ਤਾਂ ਜਿਉਂਦਾ ਹਾਂ ਨਹੀਂ ਤਾਂ ਮੇਰੀ ਮੌਤ ਹੋ ਜਾਂਦੀ ਹੈ। ਇਸ ਗੱਲ ਦਾ ਪਤਾ ਹੁੰਦਿਆਂ ਵੀ ਕਿ ਮੇਰੀ ਮੌਤ ਹੋ ਜਾਵੇਗੀ ਮੈਨੂੰ ਤੇਰੀ ਸਿਫਤ ਸਾਲਾਹ ਆਖਣੀ ਭਾਵ ਕਮਾਉਣੀ ਔਖੀ ਲਗਦੀ ਹੈ। ਰੱਬ ਵਲੋਂ ਬੇਮੁਖ ਹੋ ਕੇ ਕੋਈ ਮਨੁੱਖ ਸਰੀਰਕ ਤੌਰ ਤੇ ਨਹੀਂ ਮਰਦਾ ਹਾਂ ਜ਼ਮੀਰ ਮਰ ਜਾਂਦੀ ਹੈ ਤੇ ਦੂਜਿਆਂ ਦਾ ਹੱਕ ਖਾਣ ਲਗਾ ਸੰਗਦਾ ਨਹੀਂ ਬੇਈਮਾਨੀ ਕਰਨ ਲਗਾ ਝਕਦਾ ਨਹੀਂ ਕੁਕਰਮ ਕਰਨ ਲਗਾ ਦੇਰੀ ਨਹੀਂ ਲਾਉਂਦਾ। ਸੋ ਸਤਿਗੁਰੂ ਜੀ ਨੇ ਜ਼ਮੀਰ ਦੀ ਮੌਤ ਤੋਂ ਬਚਾਉਣ ਲਈ ਗੁਰਬਾਣੀ ਦਾ ਖਜ਼ਾਨਾ ਸਾਨੂੰ ਬਖਸ਼ਿਆ ਹੈ ਆਉ ਇਸ ਦੀ ਵੀਚਾਰ ਕਰਿਆ ਕਰੀਏ, ਡੇਰਿਆਂ ਵਾਲੇ ਬਾਬਿਆਂ ਦੀਆਂ ਕਚੀਆਂ ਜੀਵਨੀਆਂ ਵਿੱਚ ਪਾ ਕੇ ਨਹੀਂ, ਘੜੀਆਂ ਮਨਘੜਤ ਕਹਾਣੀਆਂ ਮੁਤਾਬਿਕ ਨਹੀਂ, ਸਗੋਂ ਗੁਰਬਾਣੀ ਦੇ ਹੀ ਸ਼ਬਦਾਂ ਦੀ ਰੌਸ਼ਨੀ ਵਿੱਚ।
ਆਉ ਹੁਣ ਨਾਲ ਨਾਲ ਸ਼ਬਦ ਦੀ ਵੀਚਾਰ ਵੱਲ ਧਿਆਨ ਦੇਈਏ ਜੀ:-
ਭਾਵ ਅਰਥ:-ਹੇ ਮੇਰੀ ਭੈਣ! ਮੈਨੂੰ ਗੋਬਿੰਦ ਦੀ ਸਿਫਤ ਸਾਲਾਹ ਨਾ ਵਿਸਰੇ। ਇਸ ਰਹਾਉ ਵਾਲੇ ਮੁਖ ਭਾਵ ਦੇ ਦੁਆਲੇ ਹੀ ਬਾਕੀ ਸਾਰੇ ਸ਼ਬਦ ਦੀ ਵਿਆਖਿਆ ਘੁੰਮਣੀ ਹੈ। ਪ੍ਰਭੂ ਦੀ ਸਿਫਤ ਸਾਲਾਹ ਹੀ ਜ਼ਿੰਦਗੀ ਹੈ ਜੇ ਇਹ ਵਿਸਰ ਗਈ ਤਾਂ ਹੱਡ ਮਾਸ ਨਾੜੀ ਦੇ ਇਸ ਪਿੰਜਰ ਵਿੱਚ ਰਹਿੰਦਿਆਂ ਹੀ ਮੈਂ ਪਸੂ ਬਣ ਜਾਣਾ ਹੈ। ਮੈਂ ਪਸ਼ੂਪੁਣੇ ਵਿੱਚ ਪੈ ਕੇ ਨਹੀਂ ਜਿਉਣਾ ਚਾਹੁੰਦਾ ਮੈਂ ਤਾਂ ਇਨਸਾਨੀ ਜ਼ਿੰਦਗੀ ਮਾਨਣਾ ਚਾਹੁੰਦਾ ਹਾਂ ਇਸ ਲਈ ਜਰੂਰੀ ਹੈ ਕਿ ਇਨਸਾਨੀਅਤ ਦਾ ਮੂਲ ਸੋਮਾ ਗੁਣਾ ਵਾਲਾ ਪ੍ਰਭੂ ਗੁਣਾਂ ਕਰਕੇ ਮੇਰੇ ਚਿਤ ਵਿੱਚ ਵਸਿਆ ਰਹੇ। ੧। ਰਹਾਉ।
ਸ਼ਬਦ ਦਾ ਪਹਿਲਾ ਬੰਦ:-ਇਸ ਦੇ ਅਰਥ ਕਰਦੇ ਵਕਤ ਇਹ ਫਿਰ ਅਸਾਂ ਧਿਆਨ ਰਖਣਾ ਹੈ ਕਿ ਅੰਤਿ ਕਾਲਿ ਤੇ ਮਰਨਾ ਸਰੀਰਕ ਨਹੀਂ ਹੈ, ਮਾਨਸਿਕ ਹੈ, ਭਾਵ ਗੁਣਹੀਣ ਹੋਣਾ ਹੈ। ਉਪਰੋਕਤ ਗੁਰਬਾਣੀ ਸਿਧਾਂਤਾਂ ਦੀ ਸੇਧ ਵਿੱਚ ਹੀ ਅੰਤਿ ਕਾਲਿ ਭਾਵ ਅਖੀਰਲਾ ਸਮਾਂ ਭਾਵ ਜ਼ਮੀਰ ਦੀ ਮੌਤ ਦੇ ਬਿਲਕੁਲ ਨੇੜੇ ਪਹੁੰਚ ਗਿਆ। ਅੰਤਿ ਕਾਲਿ ਆ ਜਾਣ ਦਾ ਕਾਰਨ ਬਣਿਆ ਜੋ ਲਛਮੀ ਸਿਮਰੈ। ਮਾਇਆ ਦਾ ਸਿਮਰਨ ਭਾਵ ਭੈੜੀਆਂ ਲਾਲਸਾਵਾਂ ਦਾ ਹੀ ਪੂਜਾਰੀ ਹੋ ਗਿਆ। ਜੇ ਇਸ ਵਿੱਚੋਂ ਬਾਹਰ ਨਾਹ ਨਿਕਲਿਆ ਇਸੇ ਵਿੱਚ ਹੀ ਖਚਿਤ ਹੋ ਗਿਆ ਭਾਵ ਮਰ ਗਿਆ ਤਾਂ ਮਾਇਆ ਦਾ ਪੂਜਾਰੀ ਬੰਦਾ ਸੱਪ ਬਿਰਤੀ ਦਾ ਹੋ ਜਾਂਦਾ ਹੈ ਕਿਉਂਕਿ ਡੰਗ ਮਾਰਨ ਲੱਗਿਆਂ ਕੋਈ ਰਿਸ਼ਤੇਦਾਰੀ ਜਾਂ ਦੋਸਤੀ ਮਿੱਤਰਤਾਈ ਦਾ ਲਿਹਾਜ ਨਹੀਂ ਕਰਦਾ।
ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ॥
ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ॥ ੧॥ ………………………… (ਪੰਨਾ ੭੧੨)
ਰੱਬੀ ਗੁਣਾਂ ਤੋਂ ਸੱਖਣਾ ਜੀਵਨ ਸੱਪ ਵਰਗਾ ਹੀ ਹੈ ਉਸ ਬੰਦੇ ਦੀ ਹੈਸੀਅਤ ਗੁਰੂ ਸਾਹਿਬ ਜੀ ਦੇ ਸਾਹਮਣੇ ਭਰਿਸ਼ਟ, ਲਾਹਣਤਯੋਗ ਅਤੇ ਕੁੱਤੇ ਸੂਰ ਖੋਤੇ ਕਾਂ ਸੱਪ ਤੋਂ ਵਧ ਨਹੀਂ, ਜਿਹੜਾ ਗੁਰੁ ਉਪਦੇਸ਼ ਨੂੰ ਜੀਵਨ ਵਿੱਚ ਨਹੀਂ ਕਮਾਉਦਾ:-
ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ॥
ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ॥ ੩੩॥ ………………………………. (ਪੰਨਾ ੧੩੫੬)
ਸਾਡਾ ਭੁਲੇਖਾ ਹੀ ਇਹ ਹੈ ਕਿ ਅਸੀਂ ਮਨੁੱਖ ਹਾਂ ਪਰ ਸਤਿਗੁਰੂ ਜੀ ਹੱਡ ਮਾਸ ਦੇ ਪੁਤਲੇ ਨੂੰ ਹੀ ਮਨੁੱਖ ਨਹੀ ਮੰਨਦੇ ਸਗੋਂ ਨਿਬੇੜਾ ਤਾਂ ਗੁਣਾ ਤੇ ਕੀਤਾ ਹੈ ਜੇ ਮਨੁੱਖ ਵਾਲੀ ਕਰਨੀ ਹੈ ਤੇ ਦੇਵਤਾ ਵੀ ਆਖਿਆ ਹੈ, ਨਹੀ ਤਾਂ ਭੂਤ ਪ੍ਰੇਤ ਪਸ਼ੂ ਡੰਗਰ ਤੋਂ ਵੱਧ ਨਹੀਂ ਹੈ।
ਸ਼ਬਦ ਦਾ ਦੂਜਾ ਬੰਦ:- ਅੰਤਿ ਕਾਲਿ ਆ ਜਾਣ ਦਾ ਕਾਰਨ ਬਣਿਆ ਜੋ ਇਸਤਰੀ ਸਿਮਰੈ। ਕਾਮ ਵਾਸ਼ਨਾਵਾਂ ਦੀ ਪੂਰਤੀ ਕਰਦਾ ਕਰਦਾ ਜ਼ਮੀਰ ਦੀ ਮੌਤ ਵੱਲ ਵਧੀ ਗਿਆ ਜੇ ਇਸ ਵਿੱਚੋਂ ਬਾਹਰ ਨਿਕਲਣ ਲਈ ਕੋਈ ਉਪਰਾਲਾ ਨਾ ਕੀਤਾ ਇਸੇ ਵਿੱਚ ਹੀ ਚੰਗੀ ਤਰ੍ਹਾਂ ਗ੍ਰਸ ਕੇ ਜ਼ਮੀਰ ਦੀ ਮਰ ਗਿਆ, ਤਾਂ ਵੇਸ਼ਵਾ ਦੀ ਜੂਨ ਵਿੱਚ ਚਲਾ ਗਿਆ। ਕਿਉਂਕਿ ਵੇਸ਼ਵਾ ਦਾ ਸੁਭਾਅ ਅਤੇ ਕਿੱਤਾ ਹੈ ਹੀ ਹਰ ਵਕਤ ਵਿਕਾਰ ਚਿਤਵਨ ਦਾ ਹੈ। ਜਿਸ ਬੰਦੇ ਤੇ ਹਰ ਵਕਤ ਵਾਸ਼ਨਾਵਾਂ ਦਾ ਭੂਤ ਸਵਾਰ ਹੈ ਉਹ ਜਿਉਂਦੇ ਜੀਅ ਵੇਸ਼ਵਾ ਤੋਂ ਕਿਵੇਂ ਘੱਟ ਰਹਿ ਗਿਆ।
ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ॥ ਰਾਤੀ ਊਘੈ ਦਬਿਆ ਨਵੇ ਸੋਤ ਸਭਿ ਢਿਲਾ॥
ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਦੇਵਹਿ ਭਲਾ॥ ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ॥
ਕਾਮਿ ਵਿਆਪੇ ਕੁਸੁਧ ਨਰ ਸੇ ਜੋਰਾ ਪੁਛਿ ਚਲਾ॥ ……………………………. . ………………………. . (ਪੰਨਾ ੩੦੪)
ਕਾਮੀ ਮਨੁੱਖ ਸਦਾ ਕਾਮ ਵਾਸ਼ਨਾ ਵਿੱਚ ਅੰਨੇ ਹੋ ਕੇ ਸਦਾ ਮੈਲੇ ਤੇ ਭੈੜੇ ਆਚਰਣ ਵਾਲੇ ਰਹਿੰਦੇ ਹਨ।
ਸ਼ਬਦ ਦਾ ਤੀਜਾ ਬੰਦ:-ਇਥੇ ਲੜਕੇ ਸਿਮਰਨ ਦਾ ਅਰਥ ਹੈ ਆਪਣੀ ਹੀ ਔਲਾਦ ਦੇ ਹਿਤਾਂ ਨੂੰ ਸੁਰੱਖਿਅਤ ਕਰਨ ਖਾਤਿਰ ਦੂਜਿਆਂ ਨਾਲ ਵਧੀਕੀਆਂ ਤੇ ਉਤਰ ਆਉਂਦਾ ਹੈ। ਇਥੇ ਅੰਤਿ ਕਾਲਿ ਆ ਜਾਣ ਦਾ ਕਾਰਨ ਬਣਿਆ ਜੋ ਲੜਕੇ ਸਿਮਰੈ। ਸੂਰ ਦੀ ਜੂਨ ਕਿਉਂਕਿ ਸੂਰ ਦਾ ਕੰਮ ਗੰਦ ਖਾਣਾ ਹੈ ਇਹ ਔਲਾਦ ਦਾ ਸਿਮਰਨ ਕਰਨ ਲਗ ਗਿਆ ਹਾਏ ਮੇਰੇ ਬੱਚੇ ਹਾਏ ਮੇਰੇ ਬੱਚੇ! ਦੂਜਿਆਂ ਦਾ ਹੱਕ ਮਾਰ ਕੇ ਗਰੀਬਾਂ ਦਾ ਖੂਨ ਨਿਚੋੜ ਕੇ ਆਪਣੀ ਔਲਾਦ ਲਈ ਸੁਖ ਸਹੂਲਤਾਂ ਪੈਦਾ ਕਰਨੀਆਂ। ਜੇ ਇਸ ਚਿੱਕੜ ਵਿੱਚੋਂ ਨਾ ਨਿਕਲਿਆ ਤਾਂ ਸਮਝੋ ਕਿ ਮਨੁੱਖ ਇਸੇ ਸਰੀਰ ਵਿੱਚ ਸੂਰ ਹੈ। ਆਪਣੀ ਔਲਾਦ ਦੀ ਖਾਤਿਰ ਨਿੰਦਿਆ ਚੁਗਲੀ ਕਰਕੇ ਦੂਜਿਆਂ ਨੂੰ ਤਬਾਹ ਕਰਨਾ ਤੇ ਆਪਣੇ ਸੁਆਰਥ ਪੂਰੇ ਕਰਨੇ ਗੰਦਗੀ ਖਾਣੀ ਹੀ ਹੈ, ਤੇ ਗੰਦਗੀ ਸੂਰ ਖਾਂਦਾ ਹੈ।
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ॥ ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ॥
ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ॥ ੧॥ …………………………………… (ਪੰਨਾ ੧੫)
ਅਤੇ
ਕੂਕਰ ਸੂਕਰ ਕਹੀਅਹਿ ਕੂੜਿਆਰਾ॥ ਭਉਕਿ ਮਰਹਿ ਭਉ ਭਉ ਭਉ ਹਾਰਾ॥
ਮਨਿ ਤਨਿ ਝੂਠੇ ਕੂੜੁ ਕਮਾਵਹਿ ਦੁਰਮਤਿ ਦਰਗਹ ਹਾਰਾ ਹੇ॥ ……………………………… (ਪੰਨਾ ੧੦੨੯)
ਵੈਸੇ ਜੇ ਮਨੁੱਖ ਹੋ ਕੇ ਮਨੁੱਖ ਵਾਲੇ ਕਰਮ ਨਹੀਂ ਕਰਦਾ ਤਾਂ ਕਬੀਰ ਜੀ ਤਾਂ ਇਥੋਂ ਤੱਕ ਵੀ ਆਖ ਦਿੰਦੇ ਹਨ ਕਿ ਬੰਦੇ ਨਾਲੋਂ ਸੂਰ ਚੰਗਾ ਹੈ ਕਿਉਂਕਿ ਗੰਦਗੀ ਸਾਫ ਕਰਦਾ ਹੈ, ਪਰ ਬੰਦਾ ਤਾਂ ਬੰਦਾ ਹੋ ਕੇ ਨਿੰਦਿਆ ਚੁਗਲੀਤੇ ਵਿਕਾਰਾਂ ਦਾ ਗੰਦ ਪਾਉਂਦਾ ਫਿਰਦਾ ਹੈ।
ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ॥
ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ॥ ………………………………… (ਪੰਨਾ ੧੩੭੨)
ਨੋਟ:- ਇਥੇ ਸਾਕਤ ਅਤੇ ਸੂਕਰ ਦੇ ਜੀਵਨ ਦਾ ਟਾਕਰਾ ਕਰ ਕੇ ਦੱਸਿਆ ਹੈ ਕਿ ਦੋਹਾਂ ਵਿਚੋਂ ਸੂਕਰ ਨੂੰ ਚੰਗਾ ਜਾਣੋ। ਸਾਕਤ ਸਾਰੀ ਉਮਰ ਗੰਦੇ ਮੰਦੇ ਵਿਕਾਰਾਂ ਵਿੱਚ ਪਿਆ ਰਹਿੰਦਾ ਹੈ, ਸੂਕਰ ਗੰਦ ਖਾਂਦਾ ਹੈ। ਪਰ ਸਾਕਤ ਤਾਂ ਕਈ ਗਰੀਬ ਬੰਦਿਆਂ ਨੂੰ ਦੁੱਖ ਦੇਂਦਾ ਰਿਹਾ ਹੋਵੇਗਾ, ਤੇ ਸੂਕਰ ਪਿੰਡ ਦੀ ਸਫਾਈ ਰੱਖ ਕੇ ਪਿੰਡ ਦੀ ਸੇਵਾ ਹੀ ਕਰਦਾ ਰਿਹਾ।
ਸ਼ਬਦ ਦਾ ਚਾਉਥਾ ਬੰਦ:-ਇਥੇ ਅੰਤਿ ਕਾਲਿ ਆ ਜਾਣ ਦਾ ਕਾਰਨ ਬਣਿਆ ਜੋ ਮੰਦਰ ਸਿਮਰੈ। ਮੰਦਰ ਦਾ ਅਰਥ ਹੈ ਘਰ। ਘਰ ਹਰ ਮਨੁੱਖ ਦ ਹੋਣਾ ਚਾਹੀਦਾ ਹੈ ਘਰ ਚਲਾਉਣ ਦਾ ਫਿਕਰ ਹੋਣਾ ਸੁਭਾਵਿਕ ਹੈ। ਪਰ ਅਪਣਾ ਹੀ ਘਰ ਵਸੇ ਦੂਜੇ ਦਾ ਭਾਵੇਂ ਤਬਾਹ ਹੋ ਜਾਵੇ ਜਾਂ ਅਪਣਾ ਵਸਦਾ ਰਖਣ ਲਈ ਦੂਜਿਆਂ ਦਾ ਹਰ ਵਕਤ ਬੁਰਾ ਸੋਚਣਾ ਤੇ ਇਸ ਵਿੱਚੋਂ ਨਿਕਲਣ ਦੀ ਬਜਾਏ ਇਸੇ ਵਿੱਚ ਹੀ ਇੰਨਾ ਖਚਿਤ ਹੋ ਜਾਣਾ ਕਿ ਜ਼ਮੀਰ ਹੀ ਸਾਥ ਛੱਡ ਜਾਏ ਪ੍ਰੇਤ ਜੂਨੀ ਹੈ। ਕਿਸੇ ਵਲੋਂ ਮਦਦ ਕਰਨ ਖਾਤਿਰ ਕੋਈ ਵਸਤੂ ਜਾਂ ਰਹਿਣ ਲਈ ਘਰ ਜਾਂ ਮਾਇਕ ਮਦਦ ਜਾਂ ਕੁਛ ਹੋਰ ਉਸ ਤੇ ਕਬਜ਼ਾ ਹੀ ਕਰ ਜਾਣਾ ਤੇ ਵਾਪਿਸ ਮੋੜਨ ਦੀ ਥਾਂ ਅਕ੍ਰਿਤਘਨ ਬਣ ਜਾਣਾ ਇਹੋ ਹੀ ਪ੍ਰੇਤ ਜੂਨ ਹੀ ਆਖੀ ਜਾ ਸਕਦੀ ਹੈ ਜੋ ਦੂਜਿਆਂ ਨੂੰ ਦੁਖ ਹੀ ਦਿੰਦੀ ਹੈ।
ਕਲਿ ਮਹਿ ਪ੍ਰੇਤ ਜਿਨੀੑ ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ॥
ਦੁਆਪੁਰਿ ਤ੍ਰੇਤੈ ਮਾਣਸ ਵਰਤਹਿ ਵਿਰਲੈ ਹਉਮੈ ਮਾਰੀ॥ ……………………………. . (ਪੰਨਾ ੧੧੩੧)
ਅਤੇ
ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ॥
ਏਹ ਜਮ ਕੀ ਸਿਰਕਾਰ ਹੈ ਏਨਾੑ ਉਪਰਿ ਜਮ ਕਾ ਡੰਡੁ ਕਰਾਰਾ॥ ………………………. (ਪੰਨਾ ੫੧੩)
ਭੂਤ ਪ੍ਰੇਤ ਜੋ ਮਿਥ ਮੰਨੀ ਜਾਂਦੀ ਹੈ ਕਿ ਭਟਕਦੀਆਂ ਅਵਿਗਤ ਰੂਹਾਂ ਕਿਸੇ ਵਿੱਚ ਪ੍ਰਵੇਸ਼ ਕਰ ਜਾਂਦੀਆਂ ਹਨ ਫਿਰ ਕਿਸੇ ਅਖੌਤੀ ਬਾਬੇ ਦੀਆਂ ਸਵਾਹ ਦੀਆਂ ਪੁੜੀਆਂ ਅਖੌਤੀ ਭੂਤਾਂ ਤੋਂ ਖਹਿੜਾ ਛੁਡਵਾਉਂਦੀਆਂ ਹਨ। ਇਹ ਸਭ ਝੂਠ ਹੈ ਇਸ ਤਰਾਂ ਦੀ ਕੋਈ ਆਤਮਾ ਨਹੀਂ ਹੁੰਦੀ, ਹਾਂ ਮਾਨਸਿਕ ਰੋਗ ਜਰੂਰ ਹੋ ਸਕਦਾ। ਭੂਤ ਤਾਂ ਗੁਰਬਾਣੀ ਨੇ ਉਹਨਾਂ ਲੋਕਾਂ ਨੂੰ ਆਖਿਆ ਹੈ ਜੋ ਗੁਰੁ ਦੱਸੀ ਜੀਵਨ ਜਾਚ ਅਪਣਾਉਂਦੇ ਹੀ ਨਹੀਂ ਅਉਗਣਾ ਵਿਕਰਾਂ ਭਾਵ ਮਾਇਆ ਨੂੰ ਜੱਫੇ ਮਾਰਦੇ ਫਿਰਦੇ ਹਨ। ਜਿਨਾਂ ਘਰਾਂ ਅੰਦਰ ਗੁਰੂ ਦੇ ਰਾਹੀਂ ਰੱਬ ਜੀ ਦੀ ਸਿਫਤ ਸਾਲਾਹ ਨਹੀਂ ਹੁੰਦੀ ਉਹਨਾਂ ਘਰਾਂ ਅੰਦਰ ਮਤਾਂ ਸਮਝੋ ਕਿ ਬੰਦੇ ਵੱਸਦੇ ਹਨ, ਨਹੀਂ ਉਥੇ ਤਾਂ ਭੂਤਾਂ ਦਾ ਵਾਸਾ ਹੈ।
ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ॥
ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ॥ ……………………………………. (ਪੰਨਾ ੧੩੭੪)
ਅਤੇ ਬਿਹਾਗੜਾ ਰਾਗ ਦੀ ਵਾਰ ਵਿੱਚ ਗੁਰੁ ਨਾਨਕ ਜੀ ਦਾ ਮੁਖਵਾਕ ਹੈ:-
ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ॥
ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ॥ ………………………………. (ਪੰਨਾ ੫੫੬)
ਹੇ ਨਾਨਕ! ਕਲਜੁਗ ਵਿੱਚ ਭਾਵ ਵਿਕਾਰੀ ਜੀਵਨ ਵਿੱਚ ਰਹਿਣ ਵਾਲੇ ਮਨੁੱਖ ਨਹੀ ਭੂਤਨੇ ਜੰਮੇ ਹੋਏ ਹਨ, ਪੁਤ੍ਰ ਭੂਤਨਾ, ਧੀ ਭੂਤਨੀ ਤੇ ਇਸਤ੍ਰੀ ਸਾਰੇ ਭੂਤਨਿਆਂ ਦੀ ਸਿਰਦਾਰ ਹੈ ਭਾਵ, ਨਾਮ ਤੋਂ ਸੱਖਣੇ ਸਭ ਜੀਵ ਭੂਤਨੇ ਹਨ। ਨੋਟ:- (ਦੂਜਿਆਂ ਨੂੰ ਦੁਖੀ ਗੁਰਮਤਿ ਤੋਂ ਵਿਹੂਣਾ ਮਨੁੱਖ ਹੀ ਕਰਦਾ ਹੈ)
ਸ਼ਬਦ ਦਾ ਪੰਜਵਾਂ ਬੰਦ:-ਹੁਣ ਆਖਰੀ ਬੰਦ ਤੇ ਰਹਾਉ ਦਾ ਬੰਦ ਰਲਾ ਕੇ ਸਾਰਾ ਤੱਤ ਸਾਰ ਕੱਢਿਆ ਗਿਆ ਹੈ। ਇਥੇ ਹੁਣ ਮੌਤ ਦਾ ਪ੍ਰਸੰਗ ਬਦਲ ਗਿਆ ਹੈ। ਤ੍ਰਿਲੋਚਨ ਜੀ ਆਖਦੇ ਹਨ ਅੰਤਿ ਕਾਲਿ ਵਾਲੀ ਹਾਲਤ ਬਣ ਜਾਣ ਤੇ ਵੀ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ॥ ਵਾਲੀ ਅਰਦਾਸ ਬਣੀ ਰਹੀ ਨਾਰਾਇਣੁ ਸਿਮਰੈ। ਇਸੇ ਜਤਨ ਵਿੱਚ ਮਾਇਆ ਵਲੋਂ ਵਿਕਾਰਾਂ ਵਲੋਂ ਮਰ ਗਿਆ ਗੋਬਿੰਦ ਨਾਲੋਂ ਟੁਟਣੋਂ ਬਚ ਗਿਆ ਜ਼ਮੀਰ ਜਿੰਦਾ ਬਚ ਗਈ ਤਾਂ ਐਸੇ ਮਨੁੱਖ ਨੂੰ ਹੇ ਤ੍ਰਿਲੋਚਨ! ਵਿਕਾਰਾਂ ਤੋਂ ਮੁਕਤ ਮੰਨਣਾ ਚਾਹੀਦਾ ਹੈ ਤੇ ਉਸੇ ਦੇ ਹਿਰਦੇ ਵਿੱਚ ਪ੍ਰਮਾਤਮਾ ਵਸਦਾ ਸਮਝੋ ਜਿਸ ਨੇ ਸਾਰੀਆਂ ਭੈੜੀਆਂ ਹਾਲਤਾਂ ਵਿੱਚ ਵੀ ਸੱਚ ਦਾ ਸਾਥ ਨਾ ਛੱਡਿਆ। ਜ਼ਮੀਰ ਜਿੰਦਾ ਰਖਣ ਦੀ ਖਾਤਿਰ ਹਰ ਉਸ ਗਲ ਦਾ ਤਿਆਗ ਕਰ ਦਿਤਾ ਜੋ ਇਨਸਾਨੀਅਤ ਤੋਂ ਦੂਰ ਲਿਜਾਂਦੀ ਸੀ। ਕਬੀਰ ਜੀ ਐਸੇ ਮਨੁੱਖ ਨੂੰ ਹੀ ਫਿਰ ਸ੍ਰੇਸ਼ਟ ਮਨੁੱਖ ਮੰਨਦਿਆਂ ਆਖਦੇ ਹਨ:-
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥ ੧॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ ੨॥ ……………………………. . (ਪੰਨਾ ੧੧੦੫)
ਜੋ ਮਨੁੱਖ ਇਸ ਜਗਤ ਰੂਪ ਰਣ ਭੂਮੀ ਵਿੱਚ ਦਲੇਰ ਹੋ ਕੇ ਵਿਕਾਰਾਂ ਦੇ ਟਾਕਰੇ ਤੇ ਅੜ ਖਲੋਤਾ ਹੈ, ਤੇ ਇਹ ਸਮਝਦਾ ਹੈ ਕਿ ਇਹ ਮਨੁੱਖਾ ਜੀਵਨ ਹੀ ਮੌਕਾ ਹੈ ਜਦੋਂ ਇਹਨਾਂ ਨਾਲ ਲੜਿਆ ਜਾ ਸਕਦਾ ਹੈ, ਉਹ ਹੈ ਅਸਲ ਸੂਰਮਾ। ਉਸ ਦੇ ਦਿਮਾਗ (ਉਚੀ ਸੁਰਤਿ) ਵਿੱਚ ਧੌਂਸਾ (ਗੁਰੂ ਸ਼ਬਦ ਦਾ ਨਗਾਰਾ) ਵੱਜਦਾ ਹੈ, ਉਸ ਦੇ ਨਿਸ਼ਾਨੇ ਤੇ ਚੋਟ ਪੈਂਦੀ ਹੈ (ਭਾਵ, ਉਸ ਦਾ ਮਨ ਭਾਵ ਪ੍ਰਭੂ ਚਰਨਾਂ ਵਿੱਚ ਉੱਚੀਆਂ ਉਡਾਰੀਆਂ ਲਾਂਦਾ ਹੈ, ਜਿੱਥੇ ਕਿਸੇ ਵਿਕਾਰ ਦੀ ਸੁਣਾਈ ਹੀ ਨਹੀਂ ਹੋ ਸਕਦੀ, ਉਸ ਦੇ ਹਿਰਦੇ ਵਿੱਚ ਭਾਵ ਪ੍ਰਭੂ ਚਰਨਾਂ ਵਿੱਚ ਜੁੜੇ ਰਹਿਣ ਦੀ ਧ੍ਰੂਹ ਪੈਂਦੀ ਹੈ)॥ ੧॥ ਸੂਰਮਾ ਉਸੇ ਨੂੰ ਸਮਝਣਾ ਚਾਹੀਦਾ ਹੈ ਜੋ ਆਪਣਾਂ ਇਨਸਾਨੀ ਗੁਣਾਂ ਵਾਲਾ ਧਰਮ ਬਚਾਉਣ ਲਈ ਵਿਕਾਰਾਂ ਬੁਰਾਈਆਂ ਨਾਲ ਜੂਝਦਾ ਹੈ ਜੋ ਇਸ ਨੂੰ ਗੁਲਾਮ ਬਣਾਉਣਾ ਚਾਹੁੰਦੇ ਹਨ। ਇਹੋ ਜਿਹਾ ਸੂਰਮਾ ਮਰ ਤਾਂ ਭਾਂਵੇ ਜਾਵੇ ਨਿੱਕਾ ਨਿੱਕਾ ਭਾਂਵੇ ਕੱਟਿਆ ਜਾਵੇ ਪਰ ਉਹ ਮੈਦਾਨ ਛੱਡ ਕੇ ਕਦੀ ਹਾਰ ਨਹੀਂ ਮੰਨਦਾ ਭਾਵ ਵਿਕਾਰਾਂ ਵਾਲੀ ਔਗੁਣਾ ਵਾਲੀ ਗੁਣਵਿਹੂਣੀ ਜ਼ਿੰਦਗੀ ਜਿਉਣੀ ਕਦੀ ਪਸੰਦ ਨਹੀਂ ਕਰਦਾ। ਅਣਖ ਗੈਰਤ ਵਾਲੀ ਜ਼ਿੰਦਗੀ ਥੋੜੀ ਵੀ ਚੰਗੀ ਹੈ ਬੇਅਣਖੀ ਬੇਗੈਰਤ ਵਾਲੀ ਜ਼ਿੰਦਗੀ ਕਿੰਨੀ ਵੀ ਵੱਡੀ ਹੋ ਜਾਵੇ ਆਖਿਰ ਫਿਟਕਾਰ ਯੋਗ ਲਾਹਣਤ ਯੋਗ ਹੀ ਹੋਏਗੀ। ਇਸ ਨਾਲੋਂ ਚੰਗਾ ਹੈ ਕਿ ਇਹੋ ਹੀ ਪੱਕਾ ਕਰ ਲਈਏ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ॥ਇਹ ਵਿਸਰਿਆਂ ਹੀ ਇਸੇ ਹੀ ਜੀਵਨ ਵਿੱਚ ਸੱਪ ਵਰਗਾ ਸੁਭਾੳੇ, ਵੇਸ਼ਵਾ ਵਰਗੀ ਗੰਦੀ ਜ਼ਿੰਦਗੀ, ਸੂਰ ਵਰਗੀ ਗੰਦ ਖਾਣੀ ਜ਼ਿੰਦਗੀ, ਦੂਜਿਆਂ ਨੂੰ ਦੁਖੀ ਕਰਨ ਵਾਲੀ ਦੂਜਿਆਂ ਤੇ ਕਬਜ਼ਾ ਕਰਨ ਵਾਲੀ ਭੂਤ ਜੂਨੀ, ਬਣ ਜਾਂਦੀ ਹੈ ਤੇ ਇਸੇ ਹੀ ਸਰੀਰ ਵਿੱਚ ਰੱਬੀ ਗੁਣਾਂ ਦੀ ਸਾਂਝ ਬਣਾਈ ਰੱਖਣ ਨਾਲ ਨਰਾਇਣ (ਰੱਬ) ਵਰਗੀ ਜ਼ਿੰਦਗੀ ਵੀ ਬਣਦੀ ਹੈ ਜਿਹੜੀ ਮੁਕਤੀ ਲੋਕ ਮਰ ਕੇ ਪਾਉਣ ਦੀ ਗਲ ਕਰਦੇ ਉਹ ਮੁਕਤੀ ਹੁਣ ਜਿਉਂਦੇ ਜੀਅ ਬੰਧਨਾਂ ਤੋਂ ਮੁਕਤ ਹੋ ਕੇ ਪਾ ਲਈ ਹੈ। ਆਓ ਫਿਰ ਆਖੀਏ:-
ਗੁਰਾ ਇੱਕ ਦੇਹਿ ਬੁਝਾਈ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ ………………………………… (ਪੰਨਾ ੨)
ਹੇ ਸਤਿਗੁਰੂ! ਤੇਰੇ ਅੱਗੇ ਅਰਦਾਸ ਹੈ ਕਿ ਮੈਨੂੰ ਇੱਕ ਸਮਝ ਦੇਹ ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ॥
———————————————————————————–
Intrepretation of the same Shabad by an unknown author
Ant kaal jo lachhmi simrai
Full Shabad on SGGS – Ang 526
There are many shabads like this present in SGGS Ji whose katha is done in a way contradictory to Gurbani. In order for us to understand the principles of Gurbani, it is vital that we look for Gurbani explanations from within Gurbani itself. To further compliment and aid our understanding of Gurbani, examples from Bhai Gurdas Ji’s vaaran may be used, but nothing is above Gurbani itself. Duality arises when some try to explain Gurbani using external sources. There is nothing in Gurbani that contradicts itself. The principle of all Gurbani is constant and one. Be it Bani of Baba (Bhagat Sheikh) Fareed (Ji), or the most recent Bani of Guru Tegh Bahadur (Ji), the principle remains the same and constant. So, the translation/katha of the above mentioned Shabad on Ang 526 must also be understood using the principles of Gurbani, not ideas from other mythological sources. So lets understand what ‘Marna’ (to die) means in Gurbani and in how many contexts it has been used:
Physical death (which no one can change/defer/prevent – a definite rule/disciplinary act spiritual/conscious death – which occurs when one has broken away from Gurmat – one can be saved from this death by following Gurbani teachings attaining death from Maya and vikaar (freedom from lust, anger, greed, attachment, ego) – this death is attained through living Gurbani.
Examples of Gurbani verses describing these above mentioned deaths:
‘Jo upjiyo so binas hai, paro aaj ke kaal, Nanak har gun gaye lai chhad sagal janjaal’ Ang 1429 ……everything that is created and grows, will die.
‘So jeeviya jis man vassiya soye, Nanak avar na jeevai koye’ Ang142………only he lives who has God reside within him, Nanak no one else is living.
‘Shabad maro fir jeevo sad hi, ta fir maran na hoyi’ Ang 604 …….die (from vikaars) through the Shabad, then you shall not die (spiritually).
From this we can see that according to Gurbani, no one can defy physical death, no matter how much of a gurmukh one is. Also, Gurbani states that one who is broken from Guru’s teachings is spiritually dead and is like a walking dead body. Knowing this principle of Gurbani, we should have no doubt as to whether there is reincarnation/life after death in various joons, because Gurbani states that without humanity inside oneself, one who lacks Godly virtues is not worthy of being called a human being. According to Gurbani, such a person is…..
‘kartoot pashoo ki maanas jaat’ Ang 267 ………actions like animals but human race.
‘At sundar kuleen chatur mukh giani dhanvant, mirtak kahiye nanaka je preet nahi bhagvant’ Ang 253 …….one can pocess many worldy skills (be beautiful, clever, rich) but if he does not love god and follow Gurbani, he is equivalent to a dead body.
‘Akha jeevan visrai mar jaon’ Ang 5…..when I sing your praises (and live them) I am alive, when I don’t, I am spiritually dead.
So, to prevent us from dying a spiritual death, Guru Ji has given us the treasure of Gurbani. Going back to the Shabad at the beginning:
‘Ari bhayee, gobind naal mat veesrai’ ……my sister, I pray that I do not forget the virtues of God. This is the Rahao verse and the rest of the Shabad revolves around this. Living Godly virtues is life, and if I forget this way of living, then I die spiritually and though my physical body is living, looking like a human, I am living an animal’s life. As I don’t want to live this animal way of life, I pray that I do not forget the virtues of God and that I am able to live Gurbani.
1st verse of the Shabad:
When translating this, we need to bear in mind that ‘ant kaal’ does not mean physical death but rather spiritual death ie becoming broken from Gurbani and becoming victims of ‘vikaars/maya’. So ‘ant kaal jo lachhmi simrai’ is to be translated as dying a spiritual death under the influence of ‘lachhmi’ ie money/greed. Gurbani states such a person is equivalent to a snake, and doesn’t hesitate to attack family, friends nor colleagues to attain money for himself.
Another verse in Gurbani consolidating this is as follows:
‘Bin simran jo jeevan balna, sarp jaise arjaari’ And 712…….one who is devoid of Godly virtues lives the life of a snake.
Gurbani recognises one as a human being based only upon the actions of the being, not the physical body. One who is unable to adopt Godly virtues has been described in Gurbani as nothing more than a pig, dog, donkey, crow, ghost etc….
‘Kookre sookre gardabhi kakeh sarpaneh tul khalai’ Ang 1356.